‘ਦੰਗਲ ਗਰਲ’ ਜ਼ਾਇਰਾ ਵਸੀਮ ਨੇ ਮਨਾਇਆ ਆਪਣਾ 17ਵਾਂ ਜਨਮ ਦਿਨ

'ਦੰਗਲ ਗਰਲ' ਜ਼ਾਇਰਾ ਵਸੀਮ ਨੇ ਮਨਾਇਆ ਆਪਣਾ 17ਵਾਂ ਜਨਮ ਦਿਨ

‘ਦੰਗਲ ਗਰਲ’ ਜ਼ਾਇਰਾ ਵਸੀਮ ਨੇ ਮਨਾਇਆ ਆਪਣਾ 17ਵਾਂ ਜਨਮਦਿਨ:ਬਾਲੀਵੁੱਡ ਵਿੱਚ ਜਾਣੇ-ਪਹਿਚਾਣੇ ਜਾਣ ਵਾਲੇ ਸੁਪਰਸਟਾਰ ਆਮਿਰ ਖਾਨ ਅੱਜ ਕੱਲ ਆਪਣੀ ਫ਼ਿਲਮ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹਨ।'ਦੰਗਲ ਗਰਲ' ਜ਼ਾਇਰਾ ਵਸੀਮ ਨੇ ਮਨਾਇਆ ਆਪਣਾ 17ਵਾਂ ਜਨਮ ਦਿਨਉਸਦੇ ਨਾਲ ਹੀ ਦੰਗਲ ਗਰਲ’ਵਸੀਮ ਨੇ ਛੋਟੀ ਉਮਰ ‘ਚ ਸ਼ਾਨਦਾਰ ਐਂਟਰੀ ਕੀਤੀ ਹੈ। ਉਨ੍ਹਾਂ ਦੀ ਫਿਲਮ ‘ਸੀਕ੍ਰੇਟ ਸੁਪਰਸਟਾਰ’ ਕੁੱਝ ਦਿਨ ਪਹਿਲਾਂ ਹੀ ਦੀਵਾਲੀ ‘ਤੇ ਰਿਲੀਜ਼ ਹੋਈ ਹੈ ਅਤੇ ਇਹ ਫਿਲਮ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕਰਨ ‘ਚ ਸਫਲ ਰਹਿ ਰਹੀ ਹੈ।'ਦੰਗਲ ਗਰਲ' ਜ਼ਾਇਰਾ ਵਸੀਮ ਨੇ ਮਨਾਇਆ ਆਪਣਾ 17ਵਾਂ ਜਨਮ ਦਿਨ ਉੱਥੇ ਹੀ ਬੀਤੇ ਦਿਨ 23 ਅਕਤੂਬਰ ਨੂੰ ‘ਸੀਕ੍ਰੇਟ ਸੁਪਰਸਟਾਰ’ ਦੀ ਅਦਾਕਾਰਾ ਜ਼ਾਇਰਾ ਵਸੀਮ ਨੇ ਆਪਣਾ 17ਵਾਂ ਜਨਮ ਦਿਨ ਮਨਾਇਆ ਹੈ।ਇੱਥੇ ਉਨ੍ਹਾਂ ਨਾਲ ਫਿਲਮ ਨਿਰਦੇਸ਼ਕ ਅਦਵੈਤ ਚੰਦਨ ਨਜ਼ਰ ਆਏ ਪਰ ਆਪਣੀ ਫਿਲਮ ਨੂੰ ਇੰਨਾ ਜ਼ਿਆਦਾ ਸਹਿਯੋਗ ਦੇਣ ਵਾਲੇ ਆਮਿਰ ਅਤੇ ਉਨ੍ਹਾਂ ਦੀ ਪਤਨੀ ਕਿਰਣ ਇਸ ਦੌਰਾਨ ਨਹੀਂ ਪਹੁੰਚੇ। ਇਸਨੂੰ ਲੈ ਕੇ ਮੀਡੀਆ ‘ਚ ਕਈ ਸਵਾਲ ਕੀਤੇ ਗਏ ਪਰ ਕਿਸੇ ਨੇ ਕੁਝ ਨਹੀਂ ਕਿਹਾ, ਹਾਲਾਂਕਿ ਜੇਕਰ ਫਿਲਮ ਦੀ ਗੱਲ ਕਰੀਏ ਤਾਂ ਫਿਲਮ ਨੇ ਬਾਕਸ ਆਫਿਸ ‘ਤੇ 4 ਦਿਨਾਂ ‘ਚ 31.31 ਕਰੋੜ ਦਾ ਕਾਰੋਬਾਰ ਕਰ ਲਿਆ ਹੈ।'ਦੰਗਲ ਗਰਲ' ਜ਼ਾਇਰਾ ਵਸੀਮ ਨੇ ਮਨਾਇਆ ਆਪਣਾ 17ਵਾਂ ਜਨਮ ਦਿਨ ਜਨਮਦਿਨ ਮੌਕੇ ਜ਼ਾਇਰਾ ਵਸੀਮ ਦੀਆਂ ਕੇਕ ਕੱਟਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸਣਯੋਗ ਹੈ ਕਿ ਨਿਰਦੇਸ਼ਕ ਅਦਵੈਤ ਚੰਨਦਨ ਦੀ ਫਿਲਮ ‘ਸੀਕ੍ਰੇਟ ਸੁਪਰਸਟਾਰ’ ‘ਚ ਇਕ ਲੜਕੀ ਦੀ ਕਹਾਣੀ ਹੈ ਜੋ ਗਾਇਕਾ ਬਣਨਾ ਚਾਹੁੰਦੀ ਹੈ। ਫਿਲਮ ‘ਚ ਆਮਿਰ ਸੰਗੀਤਕਾਰ ਦੀ ਭੂਮਿਕਾ ‘ਚ ਹਨ ਜੋ ਉਸਦੀ ਗਾਇਕਾ ਬਣਨ ‘ਚ ਮਦਦ ਕਰਦਾ ਹੈ।
    –PTC News