ਦਿੱਲੀ ਗਣਤੰਤਰ ਦਿਵਸ ‘ਤੇ ਨਹੀਂ ਨਜ਼ਰ ਆਵੇਗੀ ਚੰਡੀਗੜ ਦੀ ਝਾਕੀ

ਦਿੱਲੀ ਗਣਤੰਤਰ ਦਿਵਸ 'ਤੇ ਨਹੀਂ ਨਜ਼ਰ ਆਵੇਗੀ ਚੰਡੀਗੜ ਦੀ ਝਾਕੀ

ਦਿੱਲੀ ਗਣਤੰਤਰ ਦਿਵਸ ‘ਤੇ ਨਹੀਂ ਨਜ਼ਰ ਆਵੇਗੀ ਚੰਡੀਗੜ ਦੀ ਝਾਕੀ:ਸਾਲ 2018 ‘ਚ ‘ਗਣਤੰਤਰ ਦਿਵਸ’ ਸਮਾਰੋਹ ‘ਤੇ ਦਿੱਲੀ ਦੇ ਰਾਜਪਥ ‘ਤੇ ਇਸ ਵਾਰ ਚੰਡੀਗੜ ਦੀ ਝਾਕੀ ਦੇਖਣ ਨੂੰ ਨਹੀਂ ਮਿਲੇਗੀ ਕਿਉਂਕਿ ਚੰਡੀਗੜ ਪ੍ਰਸਾਸਨ ਦੀ ਥੀਮ ਨੂੰ ਸਲੈਕਸਨ ਕਮੇਟੀ ਨੇ ਰੱਦ ਕਰ ਦਿੱਤਾ ਹੈ।ਦਿੱਲੀ ਗਣਤੰਤਰ ਦਿਵਸ 'ਤੇ ਨਹੀਂ ਨਜ਼ਰ ਆਵੇਗੀ ਚੰਡੀਗੜ ਦੀ ਝਾਕੀਇਸ ਲਈ ਬੁੱਧਵਾਰ ਨੂੰ ਦਿੱਲੀ ‘ਚ ਹੋਣ ਵਾਲੀ ਮੀਟਿੰਗ ‘ਚ ਸਿਰਫ ਉਨ੍ਹਾਂ ਕੇਂਦਰ ਸਾਸਿਤ ਪ੍ਰਦੇਸਾਂ ਅਤੇ ਸੂਬਿਆਂ ਨੂੰ ਬੁਲਾਇਆ ਗਿਆ ਹੈ,ਜਿਨ੍ਹਾਂ ਦੀ ਥੀਮ ਪਰੇਡ ਲਈ ਫਾਈਨਲ ਹੋ ਚੁੱਕੀ ਹੈ।ਚੰਡੀਗੜ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਗਈ ਹੈ।ਪ੍ਰਸਾਸਨ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸਟੀ ਕਰ ਦਿੱਤੀ ਹੈ।ਗਣਤੰਤਰ ਦਿਵਸ ਪਰੇਡ ਲਈ ਸਾਰੇ ਸੂਬਿਆਂ ਅਤੇ ਕੇਂਦਰ ਸਾਸਿਤ ਪ੍ਰਦੇਸਾਂ ਤੋਂ ਵੱਖ-ਵੱਖ ਥੀਮਾਂ ‘ਤੇ ਪ੍ਰਸਤਾਵ ਮੰਗੇ ਜਾਂਦੇ ਹਨ।ਦਿੱਲੀ ਗਣਤੰਤਰ ਦਿਵਸ 'ਤੇ ਨਹੀਂ ਨਜ਼ਰ ਆਵੇਗੀ ਚੰਡੀਗੜ ਦੀ ਝਾਕੀਜੋ ਥੀਮ ਫਾਈਨਲ ਹੁੰਦੀ ਹੈ,ਉਸ ਦੇ ਆਧਾਰ ‘ਤੇ ਹੀ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਦਿੱਲੀ ‘ਚ ਝਾਕੀ ਬਣਾਈ ਜਾਂਦੀ ਹੈ।ਚੰਡੀਗੜ ਪ੍ਰਸਾਸਨ ਨੇ ਇਸ ਵਾਰ ‘ਇੰਟਰਨੈਸਨਲ ਡੋਲ ਮਿਊਜੀਅਮ’ ਦੀ ਥੀਮ ‘ਤੇ ਆਪਣਾ ਪ੍ਰਸਤਾਵ ਝਾਕੀ ਲਈ ਭੇਜਿਆ ਸੀ।ਸੈਕਟਰ-23 ਸਥਿਤ ਬਾਲ ਭਵਨ ‘ਚ ਇੰਟਰਨੈਸਨਲ ਡੋਲ ਮਿਊਜੀਅਮ ਬਣਾਇਆ ਗਿਆ ਹੈ।ਦਿੱਲੀ ਗਣਤੰਤਰ ਦਿਵਸ 'ਤੇ ਨਹੀਂ ਨਜ਼ਰ ਆਵੇਗੀ ਚੰਡੀਗੜ ਦੀ ਝਾਕੀਇਸ ਮਿਊਜੀਅਮ ਦੀ ਖਾਸ ਗੱਲ ਇਹ ਹੈ ਕਿ ਇਸ ‘ਚ ਵੱਖ-ਵੱਖ ਦੇਸਾਂ ਦੀ ਡੋਲ ਨੂੰ ਇਕ ਹੀ ਛੱਤ ਹੇਠ ਇਕੱਠੇ ਕੀਤਾ ਗਿਆ ਹੈ।ਇਸ ਅਨੋਖੇਪਨ ਨੂੰ ਧਿਆਨ ‘ਚ ਰੱਖਦੇ ਹੋਏ ਚੰਡੀਗੜ ਪ੍ਰਸਾਸਨ ਨੇ ਝਾਕੀ ਦੀ ਥੀਮ ਇਸ ਵਾਰ ਡੋਲ ਮਿਊਜੀਅਮ ਹੀ ਰੱਖਿਆ ਸੀ,ਪਰ ਸਲੈਕਸਨ ਕਮੇਟੀ ਨੂੰ ਚੰਡੀਗੜ ਦੀ ਥੀਮ ਪਸੰਦ ਨਹੀਂ ਆਈ।
-PTCNews