ਤੂਫਾਨ ਨੂੰ ਲੈ ਕੇ ਗੁਜਰਾਤ ‘ਚ ਹਾਈ ਅਲਰਟ, ਅੱਧੀ ਰਾਤ ਤੱਕ ਦੇ ਸਕਦਾ ਦਸਤਕ

ਤੂਫਾਨ ਨੂੰ ਲੈ ਕੇ ਗੁਜਰਾਤ 'ਚ ਹਾਈ ਅਲਰਟ, ਅੱਧੀ ਰਾਤ ਤੱਕ ਦੇ ਸਕਦਾ ਦਸਤਕ

ਤੂਫਾਨ ਨੂੰ ਲੈ ਕੇ ਗੁਜਰਾਤ ‘ਚ ਹਾਈ ਅਲਰਟ, ਅੱਧੀ ਰਾਤ ਤੱਕ ਦੇ ਸਕਦਾ ਦਸਤਕ:ਗੁਜਰਾਤ ਵੱਲ ਵੱਧ ਰਹੇ ਓਖੀ ਤੂਫਾਨ ਨੂੰ ਲੈ ਕੇ ਇਲਾਕੇ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਇਸ ਨੂੰ ਲੈ ਕੇ ਚੋਣ ਕਮਿਸ਼ਨ ਵੀ ਚਿੰਤਤ ਦਿਖ ਰਿਹਾ ਹੈ।ਜਾਣਕਾਰੀ ਮੁਤਾਬਕ ਓਖੀ ਤੂਫਾਨ ਮੰਗਲਵਾਰ ਦੇਰ ਰਾਤ ਗੁਜਰਾਤ ਤੱਟ ਨਾਲ ਟਕਰਾ ਸਕਦਾ ਹੈ।ਤੂਫਾਨ ਨੂੰ ਲੈ ਕੇ ਗੁਜਰਾਤ 'ਚ ਹਾਈ ਅਲਰਟ, ਅੱਧੀ ਰਾਤ ਤੱਕ ਦੇ ਸਕਦਾ ਦਸਤਕਓਖੀ ਤੂਫਾਨ ਮੰਗਲਵਾਰ ਨੂੰ ਗੁਜਰਾਤ ਦੇ ਸੂਰਤ ਨੇੜੇ ਦੱਖਣੀ ਤੱਟ ਦੇ ਨੇੜੇ ਪਹੁੰਚ ਗਿਆ ਹੈ ਤੇ ਕਰੀਬ ਅੱਧੀ ਰਾਤ ਨੂੰ ਸੂਬੇ ‘ਚ ਇਸ ਦੇ ਦਸਤਕ ਦੇਣ ਦਾ ਖਦਸ਼ਾ ਹੈ।ਤੂਫਾਨ ਨੂੰ ਲੈ ਕੇ ਗੁਜਰਾਤ 'ਚ ਹਾਈ ਅਲਰਟ, ਅੱਧੀ ਰਾਤ ਤੱਕ ਦੇ ਸਕਦਾ ਦਸਤਕਸਥਾਨਕ ਮੌਸਮ ਵਿਭਾਗ ਵਲੋਂ ਜਾਰੀ ਤਾਜ਼ਾ ਅਨੁਮਾਨ ਮੁਤਾਬਿਕ ਸੂਰਤ ਤੋਂ ਸਿਰਫ 390 ਕਿਲੋਮੀਟਰ ਦੂਰ ਹੈ।ਮੌਸਮ ਵਿਭਾਗ ਮੁਤਾਬਕ ਇਸ ਦੇ ਉੱਤਰ ਤੇ ਉੱਤਰ-ਪੱਛਮ ਵੱਲ ਵੱਧਣ ‘ਤੇ ਹੌਲੀ-ਹੌਲੀ ਕਮਜ਼ੋਰ ਪੈਣ ਤੇ ਫਿਰ ਪੰਜ ਦਸੰਬਰ ਦੀ ਰਾਤ ਗਹਿਰੇ ਦਬਾਅ ਦੇ ਰੂਪ ‘ਚ ਦੱਖਣੀ ਗੁਜਰਾਤ ਤੇ ਸੂਰਤ ਦੇ ਨੇੜੇ ਮਹਾਰਾਸ਼ਟਰ ਦੇ ਤੱਟਾਂ ਤੱਕ ਪਹੁੰਚਣ ਦਾ ਖਦਸ਼ਾ ਹੈ।ਤੂਫਾਨ ਨੂੰ ਲੈ ਕੇ ਗੁਜਰਾਤ 'ਚ ਹਾਈ ਅਲਰਟ, ਅੱਧੀ ਰਾਤ ਤੱਕ ਦੇ ਸਕਦਾ ਦਸਤਕਮੌਸਮ ਵਿਭਾਗ ਨੇ ਜ਼ਿਆਦਾਤਰ ਥਾਵਾਂ ‘ਤੇ ਮਧਮ ਮੀਂਹ ਦਾ ਅਨੁਮਾਨ ਲਗਾਇਆ ਹੈ ਜਦਕਿ ਦੱਖਣੀ ਗੁਜਰਾਤ ‘ਚ ਕੁਝ ਥਾਵਾਂ ‘ਤੇ ਭਾਰੀ ਮੀਂਹ ਪਵੇਗਾਵਿਭਾਗ ਦੇ ਪੂਰਵਅਨੁਮਾਨ ਮੁਤਾਬਕ ਕਈ ਜ਼ਿਲਿਆਂ ‘ਚ ਅੱਜ ਸਵੇਰ ਤੋਂ ਹਲਕੀ ਵਰਖਾ ਸ਼ੁਰੂ ਹੋਈ।ਹਾਲਾਂਕਿ ਪੂਰੇ ਸੂਬੇ ‘ਚ ਬੱਦਲ ਛਾਏ ਹੋਏ ਹਨ।ਤੂਫਾਨ ਨੂੰ ਲੈ ਕੇ ਗੁਜਰਾਤ 'ਚ ਹਾਈ ਅਲਰਟ, ਅੱਧੀ ਰਾਤ ਤੱਕ ਦੇ ਸਕਦਾ ਦਸਤਕਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੂਫਾਨ ਗੁਜਰਾਤ ਤੱਟ ‘ਤੇ ਪਹੁੰਚੇਗਾ ਤਾਂ ਹਵਾ ਦੀ ਰਫਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਕਾਰ ਹੋਵੇਗੀ ਤੇ ਦੱਖਣੀ ਗੁਜਰਾਤ ‘ਚ ਇਹ ਰਫਤਾਰ 70 ਕਿਲੋਮੀਟਰ ਦੀ ਰਫਤਾਰ ਤੱਕ ਪਹੁੰਚ ਸਕਦੀ ਹੈ।
-PTCNews