ਤੁਸੀਂ ਇਸ ਸ਼ਰਤ ਤੋਂ ਬਿਨ੍ਹਾਂ ਬੈਂਕ ‘ਚ ਲੈਣ ਦੇਣ ਨਹੀਂ ਕਰ ਸਕਦੇ,ਜਾਣੋਂ 

ਤੁਸੀਂ ਇਸ ਸ਼ਰਤ ਤੋਂ ਬਿਨ੍ਹਾਂ ਬੈਂਕ 'ਚ ਲੈਣ ਦੇਣ ਨਹੀਂ ਕਰ ਸਕਦੇ,ਜਾਣੋਂ 

ਤੁਸੀਂ ਇਸ ਸ਼ਰਤ ਤੋਂ ਬਿਨ੍ਹਾਂ ਬੈਂਕ ‘ਚ ਲੈਣ ਦੇਣ ਨਹੀਂ ਕਰ ਸਕਦੇ,ਜਾਣੋਂ:ਸਰਕਾਰ ਨੇ ਬੈਂਕਿੰਗ ਲੈਣ-ਦੇਣ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਹੈ ਤਾਂ ਜੋ ਫ਼ਰਜ਼ੀ ਫੋਟੋਕਾਪੀ ਦੀ ਵਰਤੋਂ ਨੂੰ ਨੱਥ ਪਾਈ ਜਾ ਸਕੇ।ਤੁਸੀਂ ਇਸ ਸ਼ਰਤ ਤੋਂ ਬਿਨ੍ਹਾਂ ਬੈਂਕ 'ਚ ਲੈਣ ਦੇਣ ਨਹੀਂ ਕਰ ਸਕਦੇ,ਜਾਣੋਂ  ਜਿਸ ਕਰਕੇ ਨਵੇਂ ਨਿਯਮਾਂ ਅਨੁਸਾਰ ਹੁਣ ਅਸਲੀ ਪਛਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ। ਦਰਅਸਲ ਸਰਕਾਰ ਨੇ ਪ੍ਰਿਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ ਵਿਚ ਬਦਲਾਅ ਕਰਦੇ ਹੋਏ ਬੈਂਕਾਂ ਨੂੰ ਅਧਿਕਾਰਿਕ ਪਛਾਣ ਪੱਤਰ ਅਤੇ ਫ਼ੋਟੋ ਕਾਪੀ ਦੇ ਮਿਲਾਣ ਨੂੰ ਜ਼ਰੂਰੀ ਕਰ ਦਿੱਤਾ ਹੈ। ਤੁਸੀਂ ਇਸ ਸ਼ਰਤ ਤੋਂ ਬਿਨ੍ਹਾਂ ਬੈਂਕ 'ਚ ਲੈਣ ਦੇਣ ਨਹੀਂ ਕਰ ਸਕਦੇ,ਜਾਣੋਂ ਵਿੱਤ ਮੰਤਰਾਲੇ ਦੇ ਰੈਵੇਨਿਊ ਵਿਭਾਗ ਨੇ ਬੈਂਕਿੰਗ ਲੈਣ-ਦੇਣ ਦੇ ਨਿਯਮਾਂ ‘ਚ ਬਦਲਾਅ ਕਰਦੇ ਹੋਏ 50 ਹਜ਼ਾਰ ਤੋਂ ਵੱਧ ਦੇ ਲੈਣ-ਦੇਣ ‘ਤੇ ਇਹ ਸ਼ਰਤ ਲਾਗੂ ਕੀਤੀ ਹੈ।ਸਰਕਾਰ ਨੇ ਬੈਂਕਾਂ ਅਤੇ ਵਿੱਤ ਸੰਸਥਾਵਾਂ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ 50 ਹਜ਼ਾਰ ਤੋਂ ਵੱਧ ਰਕਮ ਦੇ ਲੈਣ-ਦੇਣ ‘ਤੇ ਉਪਭੋਗਤਾ ਪਾਸੋਂ ਅਸਲੀ ਪਛਾਣ ਪੱਤਰ ਦੀ ਮੰਗ ਕਰਨ।
            –PTC News