ਟਰੰਪ ਵੱਲੋਂ ਬਣਾਈ ਤਸਵੀਰ ਕਰੋੜਾਂ ਰੁਪਏ ‘ਚ ਹੋਈ ਨੀਲਾਮ

ਟਰੰਪ ਵੱਲੋਂ ਬਣਾਈ ਤਸਵੀਰ ਕਰੋੜਾਂ ਰੁਪਏ 'ਚ ਹੋਈ ਨੀਲਾਮ

ਟਰੰਪ ਵੱਲੋਂ ਬਣਾਈ ਤਸਵੀਰ ਕਰੋੜਾਂ ਰੁਪਏ ‘ਚ ਹੋਈ ਨੀਲਾਮ:ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਣਾਈ ‘ਦਿ ਐਂਪਾਇਰ ਸਟੇਟ ਬਿਲਡਿੰਗ’ ਦੀ ਤਸਵੀਰ ਕਰੋੜਾਂ ਰੁਪਏ ‘ਚ ਹੋਈ ਨੀਲਾਮ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਕਰੀਬ 10.4 ਲੱਖ ਰੁਪਏ ‘ਚ ਨਿਲਾਮ ਹੋਈ ਹੈ। ਇਸ ਤਸਵੀਰ ਨੂੰ ਕਾਲੇ ਮਾਰਕਰ ਨਾਲ ਬਣਾਇਆ ਗਿਆ ਸੀ। ਜੂਲੀਅਨ ਆਕਸ਼ਨ ਹਾਊਸ ਮੁਤਾਬਿਕ ਤਸਵੀਰ12 ਇੰਚ ਲੰਬੀ ਅਤੇ ਨੌਂ ਇੰਚ ਚੌੜੀ ਸੀ। ਟਰੰਪ ਵੱਲੋਂ ਬਣਾਈ ਤਸਵੀਰ ਕਰੋੜਾਂ ਰੁਪਏ 'ਚ ਹੋਈ ਨੀਲਾਮਟਰੰਪ ਨੇ ਇਹ ਤਸਵੀਰ 1994 ‘ਚ ਫਲੋਰੀਡਾ ਵਿਖੇ ਮਾਰ-ਅ-ਲਾਗੋ ਰਿਸੋਰਟ ‘ਚ ਚੈਰਿਟੀ ਪ੍ਰੋਗਰਾਮ ‘ਚ ਬਣਾਈ ਸੀ। ਉਸ ਵੇਲੇ ਪਹਿਲੀ ਵਾਰ ਇਹ 1000 ਡਾਲਰ ਤੋਂ ਵੀ ਘੱਟ ਕੀਮਤ ‘ਚ ਨਿਲਾਮ ਹੋਈ ਸੀ। ਤਸਵੀਰ ‘ਤੇ ਟਰੰਪ ਦੇ ਹਸਤਾਖ਼ਰ ਵੀ ਹਨ। ਰਾਸ਼ਟਰਪਤੀ ਟਰੰਪ ਨੇ ਅਜਿਹੀ ਤਸਵੀਰ ਪਹਿਲੀ ਵਾਰ ਨਹੀਂ ਬਣਾਈ ਹੈ। ਇਸੇ ਸਾਲ ਜੁਲਾਈ ‘ਚ ਉਨ੍ਹਾਂ ਨੇ ਏਨੇ ਹੀ ਆਕਾਰ ਦੀ ‘ਮੈਨਹੈੱਟਨ ਸਕਾਈਲਾਈਨ’ ਦੀ ਤਸਵੀਰ ਬਣਾਈ ਸੀ ਜੋ ਕਰੀਬ 18.87 ਲੱਖ ਰੁਪਏ ‘ਚ ਨਿਲਾਮ ਹੋਈ। ਟਰੰਪ ਨੇ ਉਦੋਂ ਵੀ ਤਸਵੀਰਾਂ ਬਣਾਈਆਂ ਸਨ, ਜਦੋਂ ਉਹ ਪੂਰੀ ਤਰ੍ਹਾਂ ਕਾਰੋਬਾਰੀ ਜਗਤ ‘ਚ ਮਸ਼ਰੂਫ ਸਨ। ਦੱਸਿਆ ਜਾ ਰਿਹਾ ਹੈ ਕਿ ਹਾਲੇ ਤਕ ਤਸਵੀਰ ਖ਼ਰੀਦਣ ਵਾਲੇ ਦੀ ਪਛਾਣ ਨਹੀਂ ਹੋ ਸਕੀ।

–PTCNews