ਜਗਮੀਤ ਸਿੰਘ ਨੇ ਦਿੱਤਾ ਓਨਟਾਰੀਓ ਵਿਧਾਨ ਸਭਾ ਤੋਂ ਅਸਤੀਫਾ

ਜਗਮੀਤ ਸਿੰਘ ਨੇ ਦਿੱਤਾ ਓਨਟਾਰੀਓ ਵਿਧਾਨ ਸਭਾ ਤੋਂ ਅਸਤੀਫਾ

ਜਗਮੀਤ ਸਿੰਘ ਨੇ ਦਿੱਤਾ ਓਨਟਾਰੀਓ ਵਿਧਾਨ ਸਭਾ ਤੋਂ ਅਸਤੀਫਾ:ਪੰਜਾਬੀ ਦੇ ਕੈਨੇਡੀਅਨ ਜਗਮੀਤ ਸਿੰਘ ਨੇ ਦੋ ਹਫਤੇ ਪਹਿਲਾਂ ਹੀ ਐੱਨ. ਡੀ. ਪੀ. ਲੀਡਰਸ਼ਿਪ ਦੀ ਦੌੜ ਜਿੱਤਣ ਮਗਰੋਂ ਸ਼ਨੀਵਾਰ ਨੂੰ ਅਧਿਕਾਰਕ ਤੌਰ ‘ਤੇ ਓਨਟਾਰੀਓ ਵਿਧਾਨ ਸਭਾ ਦੇ ਮੈਂਬਰੀ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ।ਅਸਤੀਫੇ ਮਗਰੋਂ ਜਗਮੀਤ ਸਿੰਘ ਨੇ ਕਿਹਾ ਕਿ ਬ੍ਰਾਮਾਲੀਆ ਗੋਰ ਮਾਲਟਨ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇਣ ਲਈ ਉਹ ਉਨ੍ਹਾਂ ਦੇ ਬਹੁਤ ਧੰਨਵਾਦੀ ਹਨ।ਜਗਮੀਤ ਸਿੰਘ ਨੇ ਦਿੱਤਾ ਓਨਟਾਰੀਓ ਵਿਧਾਨ ਸਭਾ ਤੋਂ ਅਸਤੀਫਾਉਨ੍ਹਾਂ ਕਿਹਾ ਕਿ ਮੈਂ ਇਸ ਕੰਮ ਨੂੰ ਫੈਡਰ ਪੱਧਰ ‘ਤੇ ਜਾਰੀ ਰੱਖਣ ਦੀ ਉਮੀਦ ਕਰ ਰਿਹਾ ਹਾਂ, ਤਾਂ ਜੋ ਕੈਨੇਡਾ ਨੂੰ ਹੋਰ ਨਿਰਪੱਖ ‘ਤੇ ਮਜ਼ਬੂਤ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਨੇ 1 ਅਕਤੂਬਰ ਨੂੰ ਕੈਨੇਡਾ ਦੀ ਕੌਮੀ ਪਾਰਟੀ ਐੱਨ.ਡੀ.ਪੀ. ਦਾ ਪਹਿਲਾਂ ਦਸਤਾਰਧਾਰੀ ਸਿੱਖ ਆਗੂ ਬਣ ਕੇ ਇਤਾਹਸ ਰੱਚ ਦਿੱਤਾ ਸੀ। ਉਹ ਕੈਨੇਡਾ ‘ਚ ਰਹਿੰਦੇ ਘੱਟ ਗਿਣਤੀ ਵਾਲੇ ਭਾਈਚਾਰੇ ‘ਚੋਂ ਵੀ ਕੌਮੀ ਪਾਰਟੀ ਦੇ ਆਗੂ ਬਣਨ ਵਾਲੇ ਪਹਿਲੇ ਵਿਅਕਤੀ ਹਨ। ਜਗਮੀਤ ਸਿੰਘ ਨੇ ਦਿੱਤਾ ਓਨਟਾਰੀਓ ਵਿਧਾਨ ਸਭਾ ਤੋਂ ਅਸਤੀਫਾਜਗਮੀਤ ਸਿੰਘ ਛੇਤੀ ਹੀ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ। ਉਮੀਦ ਹੈ ਕਿ ਉਹ ਕੁਈਨ ਪਾਰਕ ਵਿਖੇ ਸੋਮਵਾਰ ਨੂੰ ਓਨਟਾਰੀਓ ਐੱਨ.ਡੀ.ਪੀ. ਆਗੂ ਐਂਡਰਿਆ ਹੋਰਵਥ ਨਾਲ ਮੁਲਾਕਾਤ ਕਰਨਗੇ।ਤੁਹਾਨੂੰ ਦੱਸ ਦਈਏ ਕਿ ਕੁੱਲ ਪਈਆਂ 65,782 ਵੋਟਾਂ ਵਿੱਚੋਂ 35,266 ਵੋਟਾਂ ਹਾਸਲ ਕਰਕੇ ਜਗਮੀਤ ਸਿੰਘ ਨੇ ਐਨ.ਡੀ.ਪੀ. ਲੀਡਰਸਿੱਪ ਚੋਣ ਪਹਿਲੇ ਗੇੜ ਵਿੱਚ ਹੀ ਨਹੀਂ ਜਿੱਤੀ ਸਗੋਂ ਪਹਿਲੀ ਵਾਰ ਇੱਕ ਦਸਤਾਰਧਾਰੀ ਸਿੱਖ ਵਜੋਂ ਕੈਨੇਡਾ ਦੀ ਕਿਸੇ ਪ੍ਰਮੁੱਖ ਸਿਆਸੀ ਪਾਰਟੀ ਦਾ ਲੀਡਰ ਬਣਨ ਦਾ ਮਾਣ ਵੀ ਹਾਸਲ ਕੀਤਾ ਸੀ।

–PTC News