ਚੰਡੀਗੜ੍ਹ ਹਵਾਈ ਅੱਡੇ ਤੋਂ ਪੰਜ ਉਡਾਣਾਂ ਬੰਦ ਹੋਣ ਜਾ ਰਹੀਆਂ ਹਨ,ਜਾਣੋ ਕਿਓ

ਚੰਡੀਗੜ੍ਹ ਹਵਾਈ ਅੱਡੇ ਤੋਂ ਪੰਜ ਉਡਾਣਾਂ ਬੰਦ ਹੋਣ ਜਾ ਰਹੀਆਂ ਹਨ,ਜਾਣੋ ਕਿਓ

ਚੰਡੀਗੜ੍ਹ ਹਵਾਈ ਅੱਡੇ ਤੋਂ ਪੰਜ ਉਡਾਣਾਂ ਬੰਦ ਹੋਣ ਜਾ ਰਹੀਆਂ ਹਨ,ਜਾਣੋ ਕਿਓ:ਚੰਡੀਗੜ੍ਹ ਹਵਾਈ ਅੱਡੇ ਤੋਂ ਪੰਜ ਉਡਾਣਾਂ ਬੰਦ ਹੋਣ ਜਾ ਰਹੀਆਂ ਹਨ ਜਿਸਦਾ ਕਾਰਨ ਸਰਦ ਰੁੱਤ ਦੱਸਿਆ ਜਾ ਰਿਹਾ ਹੈ।ਇੰਟਰਨੈਸ਼ਨਲ ਏਅਰ ਪੋਰਟ ਅਥਾਰਟੀ ਮੁਤਾਬਕ ਤਿੰਨ ਹਜ਼ਾਰ ਮੀਟਰ ਤੱਕ ਸਾਫ ਦਿਖਣ ਤੋਂ ਬਗੈਰ ਕੋਈ ਵੀ ਜਹਾਜ਼ ਉਡਾਣ ਨਹੀਂ ਭਰ ਸਕਦਾ।ਜਿਸ ਦੇ ਲਈ ਚੰਡੀਗੜ੍ਹ ਏਅਰ ਪੋਰਟ ਅਥਾਰਟੀ ਨੇ 5 ਉਡਾਣਾਂ ਬੰਦ ਕਰਨ ਦਾ ਫ਼ੈਸਲਾ ਲਿਆ ਹੈ।ਚੰਡੀਗੜ੍ਹ ਹਵਾਈ ਅੱਡੇ ਤੋਂ ਪੰਜ ਉਡਾਣਾਂ ਬੰਦ ਹੋਣ ਜਾ ਰਹੀਆਂ ਹਨ,ਜਾਣੋ ਕਿਓਇਹ ਉਡਾਣਾਂ ਇਸ ਹਫਤੇ 28 ਅਕਤੂਬਰ ਤੋਂ ਬੰਦ ਹੋਣ ਗਈਆਂ। ਜਿਸ ਵਿੱਚ ਦਿੱਲੀ, ਲੇਹ, ਬੇਂਗਲੁਰੂ ਅਤੇ ਮੁੰਬਈ ਲਈ ਜਹਾਜ਼ ਉਡਾਣਾਂ ਨਹੀਂ ਭਰਨਗੇ। ਇਹ ਜਹਾਜ਼ ਸਵੇਰੇ 7.35 ਤੋਂ 11.30 ਵਜੇ ਤੱਕ ਉਡਾਣ ਭਰਦੇ ਹਨ।ਜਾਣਕਾਰੀ ਅਨੁਸਾਰ ਚੰਡੀਗੜ੍ਹ ਏਅਰਪੋਰਟ ‘ਤੇ ਅਜੇ ਤੱਕ ਆਈ.ਐੱਲ. ਐੱਸ. ਥ੍ਰੀ ਨਹੀਂ ਲਾਇਆ ਗਿਆ ਹੈ। ਉਂਝ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਇਸੇ ਸਾਲ ਦੇ ਆਖਰੀ ਮਹੀਨੇ ਤੀਜੀ ਕੌਮਾਂਤਰੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।ਚੰਡੀਗੜ੍ਹ ਹਵਾਈ ਅੱਡੇ ਤੋਂ ਪੰਜ ਉਡਾਣਾਂ ਬੰਦ ਹੋਣ ਜਾ ਰਹੀਆਂ ਹਨ,ਜਾਣੋ ਕਿਓ ਬੈਂਕਾਕ ਲਈ ਪਹਿਲਾ ਜਹਾਜ਼ 11 ਦਸੰਬਰ ਨੂੰ ਉਡਾਣ ਭਰੇਗਾ। ਇਸ ਦੇ ਲਈ ਬੁਕਿੰਗ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਹਵਾਈ ਅੱਡੇ ਤੋਂ ਪਹਿਲਾਂ ਦੁਬਈ ਅਤੇ ਸ਼ਾਰਜਾਹ ਲਈ 2 ਕੌਮਾਂਤਰੀ ਉਡਾਣਾਂ ਸਤੰਬਰ 2016 ‘ਚ ਸ਼ੁਰੂ ਕੀਤੀਆਂ ਗਈਆਂ ਸਨ। ਬੈਂਕਾਕ ਲਈ ਇਸ ਤੋਂ ਪਹਿਲਾਂ ਵੀ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਬੁਕਿੰਗ ਇਸ ਵਾਰ ਹੀ ਸ਼ੁਰੂ ਹੋਈ ਹੈ।

–PTC News