ਗੋਸਾਈਂ ਕਤਲ ਕੇਸ :ਆਰ.ਐੱਸ.ਐੱਸ. ਨੇਤਾ ਸਮੇਤ ਪੰਜਾਬ ਵਿਚ ਕੀਤੇ ਸਨ 8 ਕਤਲ

ਗੋਸਾਈਂ ਕਤਲ ਕੇਸ :ਆਰ.ਐੱਸ.ਐੱਸ. ਨੇਤਾ ਸਮੇਤ ਪੰਜਾਬ ਵਿਚ ਕੀਤੇ ਸਨ 8 ਕਤਲ

ਗੋਸਾਈਂ ਕਤਲ ਕੇਸ :ਆਰ.ਐੱਸ.ਐੱਸ. ਨੇਤਾ ਸਮੇਤ ਪੰਜਾਬ ਵਿਚ ਕੀਤੇ ਸਨ 8 ਕਤਲ:ਆਰ.ਐੱਸ.ਐੱਸ. ਨੇਤਾ ਰਵਿੰਦਰ ਗੋਸਾਈਂ ਕਤਲ ਕੇਸ ਦੇ ਮੁਲਜ਼ਮਾਂ ਰਮਨਦੀਪ ਸਿੰਘ ਕੈਨੇਡੀਅਨ ਅਤੇ ਹਰਦੀਪ ਸਿੰਘ ਸ਼ੇਰਾ ਨੇ ਐੱਨ.ਆਈ.ਏ. ਵੱਲੋਂ ਕੀਤੀ ਗਈ ਪੁੱਛਗਿਛ ਵਿਚ ਵੱਡੇ ਅਹਿਮ ਖੁਲਾਸੇ ਕੀਤੇ ਹਨ।ਸੂਤਰਾਂ ਅਨੁਸਾਰ ਦੋਵਾਂ ਮੁਲਜ਼ਮਾਂ ਨੇ ਪੰਜਾਬ ਵਿਚ 8 ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।ਗੋਸਾਈਂ ਕਤਲ ਕੇਸ :ਆਰ.ਐੱਸ.ਐੱਸ. ਨੇਤਾ ਸਮੇਤ ਪੰਜਾਬ ਵਿਚ ਕੀਤੇ ਸਨ 8 ਕਤਲਜਿਨ੍ਹਾਂ ਵਿਚ ਲੁਧਿਆਣਾ ਦੇ ਈਸਾਈ ਪਾਦਰੀ ਸੁਲਤਾਨ ਮਸੀਹ ਵੀ ਸ਼ਾਮਲ ਹਨ।ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਦੇ ਨਿਸ਼ਾਨੇ ‘ਤੇ ਆਰ.ਐੱਸ.ਐੱਸ. ਨੇਤਾ ਅਤੇ ਹਿੰਦੂ ਸੰਸਥਾਵਾਂ ਦੇ ਨੇਤਾ ਸਨ।ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਵੱਲੋਂ ਉੱਤਰ ਪ੍ਰਦੇਸ਼ (ਯੂ.ਪੀ.) ਨਿਵਾਸੀ ਪਹਾੜ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਐੱਨ.ਆਈ.ਏ. ਨੇ ਅਦਾਲਤ ਵਿਚ ਗੁਗਨੀ ਦਾ ਪੁਲੀਸ ਰਿਮਾਂਡ ਮੰਗਦੇ ਹੋਏ ਦਲੀਲ ਦਿੱਤੀ ਕਿ ਗੁਗਨੀ ਦੇ ਬੈਂਕ ਅਕਾਊਂਟਸ ਅਤੇ ਉਨ੍ਹਾਂ ਵਿਚ ਹੋਈ ਪੈਸੇ ਦੀ ਟਰਾਂਜੈਕਸ਼ਨ ਚੈੱਕ ਕਰਨੀ ਹੈ।ਗੋਸਾਈਂ ਕਤਲ ਕੇਸ :ਆਰ.ਐੱਸ.ਐੱਸ. ਨੇਤਾ ਸਮੇਤ ਪੰਜਾਬ ਵਿਚ ਕੀਤੇ ਸਨ 8 ਕਤਲਏਜੰਸੀ ਨੂੰ ਸ਼ੱਕ ਹੈ ਕਿ ਮੁਲਜ਼ਮ ਦੇ ਬੈਂਕ ਅਕਾਊਂਟਸ ਵਿਚ ਵਿਦੇਸ਼ਾਂ ਤੋਂ ਪੈਸਾ ਆਇਆ।ਮੋਹਾਲੀ ਸਥਿਤ ਐੱਨ.ਆਈ.ਏ. ਦੀ ਅਦਾਲਤ ਨੇ ਰਮਨਦੀਪ ਸਿੰਘ ਉਰਫ ਕੈਨੇਡੀਅਨ,ਹਰਦੀਪ ਸਿੰਘ ਉਰਫ ਸ਼ੇਰਾ ਨੂੰ ਕਾਨੂੰਨੀ ਹਿਰਾਸਤ ਵਿਚ ਭੇਜਣ ਦੇ ਹੁਕਮ ਦਿੱਤੇ ਤਾਂ ਅਦਾਲਤ ਵਿਚ ਪਹੁੰਚੀ ਖੰਨਾ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈਣ ਦੀ ਮੰਗ ਕੀਤੀ।ਗੋਸਾਈਂ ਕਤਲ ਕੇਸ :ਆਰ.ਐੱਸ.ਐੱਸ. ਨੇਤਾ ਸਮੇਤ ਪੰਜਾਬ ਵਿਚ ਕੀਤੇ ਸਨ 8 ਕਤਲਖੰਨਾ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਖੰਨਾ ਦੇ ਪਿੰਡ ਜਗੇੜਾ ਵਿਚ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਦੀ ਕੰਟੀਨ ਕੋਲ ਡੇਰਾ ਪ੍ਰੇਮੀ ਪਿਤਾ ਅਤੇ ਪੁੱਤਰ ਦੇ ਕਤਲ ਕੇਸ ਅਤੇ ਆਰ.ਆਰ.ਐੱਸ. ਨੇਤਾ ਦੁਰਗਾ ਦਾਸ ਦੀ ਹੱਤਿਆ ਸਬੰਧੀ ਪੁੱਛਗਿਛ ਕਰਨੀ ਹੈ।ਮਾਣਯੋਗ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਭੇਜ ਦਿੱਤਾ।ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਕਰੀਬ 65 ਸਾਲ ਦੇ ਸੱਤਪਾਲ ਕੁਮਾਰ ਅਤੇ ਉਸ ਦੇ ਪੁੱਤਰ ਰਮੇਸ਼ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਨਾਮ ਚਰਚਾ ਘਰ ਦੀ ਕੰਟੀਨ ਕੋਲ ਖੜ੍ਹੇ ਸਨ।
-PTCNews