ਕੈਨੇਡਾ ਦੇ ਨਿਆਗਰਾ ਫਾਲਜ਼ ਇਲਾਕੇ ‘ਚ ਪੰਜਾਬਣ ਲੜਕੀ ਦੀ ਮਿਲੀ ਲਾਸ਼

ਕੈਨੇਡਾ ਦੇ ਨਿਆਗਰਾ ਫਾਲਜ਼ ਇਲਾਕੇ ‘ਚ ਪੰਜਾਬਣ ਲੜਕੀ ਦੀ ਮਿਲੀ ਲਾਸ਼: ਮਿਸੀਸਾਗਾ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਮਾਂਗਟ ਦੇ ਕਤਲ ਹੋਣ ਦੀ ਜਾਣਕਾਰੀ ਮਿਲੀ ਹੈ। ਜਿਸਦੀ ਲਾਸ਼ ਕੈਨੇਡਾ ਦੇ ਨਿਆਗਰਾ ਫਾਲਜ਼ ਇਲਾਕੇ ‘ਚ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਲਵਪ੍ਰੀਤ ਕੌਰ ਮਾਂਗਟ 4 ਅਕਤੂਬਰ ਤੋਂ ਲਾਪਤਾ ਸੀ। ਜਾਂਚ ਟੀਮ ਦਾ ਕਹਿਣਾ ਹੈ ਕਿ ਲਵਪ੍ਰੀਤ ਕੌਰ ਮਾਂਗਟ ਕਿਸੇ ਗੰਭੀਰ ਮੁਸ਼ਕਿਲ ਦਾ ਸਾਹਮਣਾ ਕਰ ਰਹੀ ਸੀ ਤੇ ਲਾਪਤਾ ਹੋਣ ਵਾਲੇ ਦਿਨ ਨਿਆਗਰਾ ਫਾਲਜ਼ ਇਲਾਕੇ ‘ਚ ਗਈ ਸੀ। ਕੈਨੇਡਾ ਦੇ ਨਿਆਗਰਾ ਫਾਲਜ਼ ਇਲਾਕੇ 'ਚ ਪੰਜਾਬਣ ਲੜਕੀ ਦੀ ਮਿਲੀ ਲਾਸ਼26 ਸਾਲ ਦੀ ਲਵਪ੍ਰੀਤ ਕੌਰ ਮਾਂਗਟ ਨੂੰ ਆਖਰੀ ਵਾਰ 4 ਅਕਤੂਬਰ ਨੂੰ ਸਵੇਰੇ 6 ਵਜੇ ਸ਼ੈਲਫੋਰਡ ਤੇ ਵਰਨੌਰ ਡਰਾਈਵ ਇਲਾਕੇ ‘ਚ ਸਥਿਤ ਉਸ ਦੀ ਰਿਹਾਇਸ਼ ਤੇ ਵੇਖਿਆ ਗਿਆ ਸੀ।ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਲਵਪ੍ਰੀਤ ਟ੍ਰਾਂਜ਼ਿਟ ਰਾਹੀ ਨਿਆਗਰਾ ਫਾਲਜ਼ ਇਲਾਕੇ ਵੱਲ ਗਈ ਸੀ। ਪੁਲਸ ਨੇ ਫਿਲਹਾਲ ਉਸ ਦੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇ ਕਿਸੇ ਕੋਲ ਇਸ ਹਾਦਸੇ ਬਾਰੇ ਕੋਈ ਜਾਣਕਾਰੀ ਹੋਵੇਂ ਤਾਂ ਉਹ 21 ਡਵੀਜ਼ਨ ਕ੍ਰਿਮੀਨਲ ਇਨਵੈਸ਼ਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੂੰ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਪੀਲ ਕ੍ਰਾਈਮ ਸਟੌਪਰਜ਼ ਨੂੰ ਵੀ ਗੁਪਤ ਜਾਣਕਾਰੀ ਦਿੱਤੀ ਜਾ ਸਕਦੀ ਹੈ।
 –PTC News