ਕਿਸਾਨੀ ਸਿਰ ਖੇਤੀ ਕਰਜ਼ੇ ਦੀ ਬਜਾਏ ਲਿਮਟਾਂ ਦਾ ਹੀ ਲੱਖਾਂ ਰੁਪਏ ਦਾ ਕਰਜ਼ਾ-ਪਰਮਿੰਦਰ ਢੀਂਡਸਾ

ਕਿਸਾਨੀ ਸਿਰ ਖੇਤੀ ਕਰਜ਼ੇ ਦੀ ਬਜਾਏ ਲਿਮਟਾਂ ਦਾ ਹੀ ਲੱਖਾਂ ਰੁਪਏ ਦਾ ਕਰਜ਼ਾ-ਪਰਮਿੰਦਰ ਢੀਂਡਸਾ

ਕਿਸਾਨੀ ਸਿਰ ਖੇਤੀ ਕਰਜ਼ੇ ਦੀ ਬਜਾਏ ਲਿਮਟਾਂ ਦਾ ਹੀ ਲੱਖਾਂ ਰੁਪਏ ਦਾ ਕਰਜ਼ਾ-ਪਰਮਿੰਦਰ ਢੀਂਡਸਾ:ਸੰਗਰੂਰ ਜਿਲ੍ਹੇ ਦੇ ਹਲਕਾ ਲਹਿਰਾਗਾਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਪਿੰਡ ਬਖੋਰਾ ਕਲਾਂ ਦੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਹਨ ।ਵਿਧਾਇਕ ਢੀਂਡਸਾ ਨੇ ਕਿਹਾ ਕਿ ਕਾਂਗਰਸ ਦੇ ਕਰਜ਼ਾ ਮੁਆਫ਼ੀ ਦਾ ਕਿਸਾਨਾਂ ਨੂੰ ਕੋਈ ਵੀ ਲਾਭ ਨਹੀਂ ਹੋਵੇਗਾ ਕਿਉਂਕਿ ਕਿਸਾਨੀ ਸਿਰ ਖੇਤੀ ਕਰਜ਼ੇ ਦੀ ਬਜਾਏ ਲਿਮਟਾਂ ਦਾ ਲੱਖਾਂ ਰੁਪਏ ਦਾ ਕਰਜ਼ਾ ਹੈ। ਕਿਸਾਨੀ ਸਿਰ ਖੇਤੀ ਕਰਜ਼ੇ ਦੀ ਬਜਾਏ ਲਿਮਟਾਂ ਦਾ ਹੀ ਲੱਖਾਂ ਰੁਪਏ ਦਾ ਕਰਜ਼ਾ-ਪਰਮਿੰਦਰ ਢੀਂਡਸਾਉਨ੍ਹਾਂ ਲਿਮਟਾਂ ‘ਤੇ ਵਿਆਜ਼ ਦਰ ਘਟਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਵੱਲੋਂ ਬਖੋਰਾ ਕਲਾਂ ਦੇ ਪੰਜ ਸਾਲ ਤੋਂ ਮੰਜੇ ‘ਤੇ ਪਏ ਅਧਰੰਗ ਦੇ ਮਰੀਜ਼ ਕਿਸਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਸ ਦੀ ਵਿਧਾਇਕ ਢੀਂਡਸਾ ਨੇ ਸਖਤ ਨਿਖੇਧੀ ਕੀਤੀ ਹੈ।ਇਸ ਤੋਂ ਇਲਾਵਾ ਪਿੰਡ ਬਖੋਰਾ ਕਲਾਂ ਵਿੱਚ ਪੁਲੀਸ ਵੱਲੋਂ 6 ਕਿਸਾਨਾਂ ਖ਼ਿਲਾਫ਼ ਪਰਾਲੀ ਸਾੜਨ ਦੇ ਕੇਸ ਦਰਜ ਕੀਤੇ ਗਏ ਹਨ। ਵਿਧਾਇਕ ਢੀਂਡਸਾ ਨੇ ਉਹਨਾਂ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਹੈ ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਐਨਜੀਟੀ ਅਤੇ ਅਦਾਲਤ ਦੇ ਹੁਕਮ ਤੋਂ ਬਾਅਦ ਪਰਾਲੀ ਨੂੰ ਸਾੜਨ ਦਾ ਸਾਰਾ ਦੋਸ਼ ਕਿਸਾਨਾਂ ਸਿਰ ਮੜ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਕਿਸਾਨਾਂ ਸਿਰ ਦਰਜ਼ ਕੇਸ ਖਤਮ ਕਰੇ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਖ਼ਿਲਾਫ਼ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ।

–PTC News

–PTC news