ਐੱਸ.ਆਈ.ਟੀ. ਵਿਪਾਸਨਾ ਤੋਂ ਪੁੱਛਗਿੱਛ ਕਰਨ ਲਈ ਹੁਣ ਸਿਰਸਾ ਜਾਵੇਗੀ

ਐੱਸ.ਆਈ.ਟੀ. ਵਿਪਾਸਨਾ ਤੋਂ ਪੁੱਛਗਿੱਛ ਕਰਨ ਲਈ ਸਿਰਸਾ ਜਾਵੇਗੀ

ਐੱਸ.ਆਈ.ਟੀ. ਵਿਪਾਸਨਾ ਤੋਂ ਪੁੱਛਗਿੱਛ ਕਰਨ ਲਈ ਹੁਣ ਸਿਰਸਾ ਜਾਵੇਗੀ:ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇਸਾਂ ਵੀ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। 25 ਅਗਸਤ ਤੋਂ ਪਹਿਲਾਂ ਜੋ ਸਿਰਸਾ ਵਿੱਚ ਇੱਕ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਵਿਪਾਸਨਾ ਦਾ ਵੀ ਹੱਥ ਦੱਸਿਆ ਜਾ ਰਿਹਾ ਹੈ।ਸੂਤਰਾਂ ਮੁਤਾਬਿਕ ਇਸ ਦੇ ਬਾਰੇ ਵਿੱਚ ਹਨੀਪ੍ਰੀਤ, ਰਾਕੇਸ਼ ਅਰੋੜਾ ਅਤੇ ਐਮਐੱਸਜੀ ਦੇ ਸੀਈਓ ਵੀ ਪੁਲੀਸ ਕੋਲ ਮੰਨ ਚੁੱਕੇ ਹਨ। ਐੱਸ.ਆਈ.ਟੀ. ਵਿਪਾਸਨਾ ਤੋਂ ਪੁੱਛਗਿੱਛ ਕਰਨ ਲਈ ਸਿਰਸਾ ਜਾਵੇਗੀਜਿਸ ਦੀ ਪੁੱਛ-ਗਿੱਛ ਲਈ ਐੱਸ.ਆਈ.ਟੀ.ਕਈ ਵਾਰ ਵਿਪਾਸਨਾ ਨੂੰ ਪੰਚਕੂਲਾ ਸੱਦ ਚੁੱਕੀ ਹੈ।ਜਿਸ ਦੇ ਐੱਸ.ਆਈ.ਟੀ. ਨੇ ਵਿਪਾਸਨਾ ਨੂੰ ਪੰਚਕੂਲਾ ਬੁਲਾਉਣ ਲਈ ਕਈ ਵਾਰ ਨੋਟਿਸ ਭੇਜੇ ਹਨ ਪਰ ਵਿਪਾਸਨਾ ਨੇ ਆਪਣੀ ਮੈਡੀਕਲ ਰਿਪੋਰਟ ਭੇਜ ਦਿੱਤੀ। ਹਾਲਾਂਕਿ ਇੱਕ ਵਾਰ ਉਹ ਚੰਡੀਮੰਦਰ ਪੁਲੀਸ  ਥਾਣੇ ਵਿੱਚ ਆਈ ਸੀ, ਜਿੱਥੇ ਹਨੀਪ੍ਰੀਤ ਦੇ ਸਾਹਮਣੇ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ। ਇਸ ਦੌਰਾਨ ਦੋਨਾਂ ਦੇ ਵਿੱਚ ਬਹਿਸ ਹੋ ਗਈ ਸੀ। ਪੁਲੀਸ ਦਾ ਦਾਅਵਾ ਹੈ ਕਿ ਬਹਿਸ ਦੇ ਬਾਅਦ ਵਿਪਾਸਨਾ ਨੇ ਸਵਾਲਾਂ ਦਾ ਠੀਕ ਜਵਾਬ ਨਹੀਂ ਦਿੱਤਾ  ਸੀ। ਉਸ ਨੇ ਦੁਬਾਰਾ ਆਉਣ ਲਈ ਸਮਾਂ ਮੰਗਿਆ ਸੀ।ਐੱਸ.ਆਈ.ਟੀ. ਵਿਪਾਸਨਾ ਤੋਂ ਪੁੱਛਗਿੱਛ ਕਰਨ ਲਈ ਸਿਰਸਾ ਜਾਵੇਗੀਹੁਣ ਐੱਸ.ਆਈ.ਟੀ. ਮੈਡੀਕਲ ਰਿਪੋਰਟ ਦੀ ਜਾਂਚ ਕਰੇਗੀ। ਉਥੇ ਹੀ ਦੂਜੇ ਪਾਸੇ ਵਿਪਾਸਨਾ ਨੂੰ ਪੰਚਕੂਲਾ ਵਿੱਚ ਬੁਲਾਉਣ ਦੀ ਬਜਾਏ ਐੱਸ.ਆਈ.ਟੀ. ਉਸ ਤੋਂ ਪੁੱਛਗਗਿੱਛ  ਕਰਨ ਲਈ ਸਿਰਸਾ ਹੀ ਜਾਵੇਗੀ। ਵਿਪਾਸਨਾ ਤੋਂ ਜਿਸ ਐੱਸ.ਆਈ.ਟੀ. ਟੀਮ ਨੇ ਪੁੱਛਗਿੱਛ ਕੀਤੀ ਸੀ, ਜਿਸ ਦੇ ਸਵਾਲਾਂ ਦੇ ਜਵਾਬ ਵਿੱਚ ਵਿਪਾਸਨਾ ਉਲਝ ਗਈ ਸੀ, ਉਸੇ ਟੀਮ ਨੂੰ ਸਿਰਸਾ ਡੇਰੇ ਵਿੱਚ ਭੇਜਿਆ ਜਾਵੇਗਾ। ਐੱਸ.ਆਈ.ਟੀ. ਦਾ ਕਹਿਣਾ ਹੈ ਕਿ ਜੇਕਰ ਵਿਪਾਸਨਾ ਪੁਲੀਸ ਦੇ ਸਵਾਲਾਂ ਦਾ ਠੀਕ ਤਰੀਕੇ ਨਾਲ ਜਵਾਬ ਨਹੀਂ ਦਿੰਦੀ ਤਾਂ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।

–PTC News