ਏਸ਼ੀਆ ਕੱਪ ਹਾਕੀ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ 

ਏਸ਼ੀਆ ਕੱਪ ਹਾਕੀ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ 

ਏਸ਼ੀਆ ਕੱਪ ਹਾਕੀ: ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ :ਅੱਜ ਭਾਰਤੀ ਹਾਕੀ ਟੀਮ ਨੇ ਪਾਕਸਿਤਾਨ ਦੀ ਟੀਮ ਨੂੰ 4-0 ਨਾਲ ਹਰਾ ਕੇ ਭਾਰਤੀਆਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ  ਹੈ। ਭਾਰਤ ਨੇ ਦੂਜੇ ਹਾਫ ‘ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸਿਰਫ਼ 6 ਮਿੰਟ ਦੇ ਅੰਤਰਾਲ ‘ਚ ਤਿੰਨ ਗੋਲ ਕਰਦੇ ਹੋਏ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਅੱਜ ਸੁਪਰ 4 ਦੇ ਮੁਕਾਬਲੇ ‘ਚ 4-0 ਨਾਲ ਹਰਾ ਕੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ‘ਚ ਸ਼ਾਨ ਨਾਲ ਪ੍ਰਵੇਸ਼ ਕਰ ਲਿਆ । ਭਾਰਤ ਨੇ ਗਰੁੱਪ  ਮੈਚ ‘ਚ ਪਾਕਸਿਤਾਨ ਨੂੰ 3-1 ਨਾਲ ਹਰਾਇਆ ਸੀ ਅਤੇ ਹੁਣ ਸੁਪਰ 4 ‘ਚ ਪਾਕਸਿਤਾਨ ਨੂੰ 4-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ । ਭਾਰਤ ਦੇ ਐਤਵਾਰ ਨੂੰ ਹੋਣ ਵਾਲੇ ਫਾਈਨਲ ‘ਚ ਮਲੇਸ਼ੀਆ ਅਤੇ ਪਿਛਲੀ ਚੈਂਪੀਅਨ ਕੋਰੀਆ ਦੇ ਵਿਚਾਲੇ ਸੁਪਰ 4 ਦੇ ਹੋਰ ਮੁਕਾਬਲੇ ਦੇ ਜੇਤੂ ਨਾਲ ਸਾਹਮਣਾ ਹੋਵੇਗਾ। ਭਾਰਤ ਲਈ ਸਤਬੀਰ ਸਿੰਘ ਨੇ 39ਵੇਂ, ਹਰਮਨਪ੍ਰੀਤ ਸਿੰਘ  ਨੇ 51ਵੇਂ, ਲਲਿਤ  ਉਪਾਧਆਿ ਨੇ 52ਵੇਂ ਅਤੇ ਗੁਰਜੰਤ ਸਿੰਘ  ਨੇ 57ਵੇਂ ਮਿੰਟ ‘ਚ ਗੋਲ ਕੀਤੇ।

–PTC News