ਏਸ਼ੀਆ ਕੱਪ ਚੈਂਪੀਅਨ: ਭਾਰਤ ਨੇ ਮਲੇਸ਼ੀਆਂ ਨੂੰ 2-1 ਨਾਲ ਹਰਾਇਆ

ਏਸ਼ੀਆ ਕੱਪ ਚੈਂਪੀਅਨ:ਭਾਰਤ ਨੇ ਮਲੇਸ਼ੀਆਂ ਨੂੰ 2-1 ਨਾਲ ਹਰਾਇਆ
ਏਸ਼ੀਆ ਕੱਪ ਚੈਂਪੀਅਨ:ਭਾਰਤ ਨੇ ਮਲੇਸ਼ੀਆਂ ਨੂੰ 2-1 ਨਾਲ ਹਰਾਇਆ:ਭਾਰਤ ਨੇ ਮਲੇਸ਼ੀਆਂ ਨੂੰ 2-1 ਨਾਲ ਹਰਾ ਕੇ ਤੀਸਰੀ ਵਾਰ ਏਸ਼ੀਆ ਕੱਪ ਜਿੱਤਿਆ ਹੈ ।ਇਸ ਤੋਂ ਪਹਿਲਾਂ ਭਾਰਤ ਨੇ ਸੁਪਰ-੪ ਮੁਕਾਬਲੇ ‘ਚ ਪਾਕਿ ਨੂੰ ਹਰਾ ਕਿ ਫਾਈਨਲ ‘ਚ ਜਗ੍ਹਾਂ ਪੱਕੀ ਕੀਤੀ ਸੀ।ਇਸ ਤੋਂ ਪਹਿਲਾਂ ਮਲੇਸ਼ੀਆਂ ਨੂੰ ਸੁਪਰ-੪ ‘ਚ ਭਾਰਤ ਨੇ 6-2 ਨਾਲ ਹਰਾਇਆ ਸੀ। ਜਿਸ ਦਾ ਫਾਇਦਾ ਭਾਰਤ ਦੀ ਟੀਮ ਨੂੰ ਇਸ ਮੈਚ ‘ਚ ਮਿਲਿਆ। ਭਾਰਤ ਦੇ ਲਈ 10ਵੇਂ ਮਿੰਟ ‘ਚ ਰਮਨਦੀਪ ਸਿੰਘ ਤੇ 29ਵੇਂ ਮਿੰਟ ‘ਚ ਲਲਿਤ ਉਪਾਧਿਆਏ ਨੇ ਗੋਲ ਕੀਤੇ।ਟੀਮ ਇੰਡਿਆ ਨੇ ਕੁਆਟਰ ‘ਚ ਵੀ ਅਟੈਕ ਜਾਰੀ ਰੱਖਿਆ ਹਾਲਾਂਕਿ ਮਲੇਸ਼ੀਆਂ ਨੇ ਵੀ ਕਾਫ਼ੀ ਮੁਕਾਬਲਾ ਕੀਤਾ ਪਰ ਸਫਲ ਨਾ ਹੋ ਸਕੀ।ਭਾਰਤ ਇਸ ਸ਼ਾਨਦਾਰ ਜਿੱਤ ਤੋਂ ਖੁਸ਼ ਹੈ। ਭਾਰਤ ਨੇ ਫਾਈਨਲ ‘ਚ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਤੀਜੀ ਬਾਰ ਏਸ਼ੀਆ ਕੱਪ ਜਿੱਤਿਆ।ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਾਕੀ ਟੀਮ ਨੂੰ ਢਾਕਾ ‘ਚ ਮਲੇਸ਼ੀਆ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਣ ‘ਤੇ ਵਧਾਈ ਦਿੱਤੀ ਹੈ।

–PTC News