ਇੱਥੇ ਸਰਕਾਰੀ ਮੀਟਰਾਂ ਦਾ ਵੱਡਾ ਘਪਲਾ ਆਇਆ ਸਾਹਮਣੇ 

ਇੱਥੇ ਸਰਕਾਰੀ ਮੀਟਰਾਂ  ਦਾ ਵੱਡਾ ਘਪਲਾ ਆਇਆ ਸਾਹਮਣੇ 

ਇੱਥੇ ਸਰਕਾਰੀ ਮੀਟਰਾਂ  ਦਾ ਵੱਡਾ ਘਪਲਾ ਆਇਆ ਸਾਹਮਣੇ :ਮੁਕਤਸਰ ਦੇ ਵਿੱਚ ਬਿਜਲੀ ਦਾ ਸਾਮਾਨ ਵੇਚਣ ਵਾਲੀ ਇਕ ਦੁਕਾਨ ਵਿੱਚੋਂ ਵੱਡੀ ਮਾਤਰਾ ‘ਚ ਬਿਜਲੀ ਦੇ ਸਰਕਾਰੀ ਮੀਟਰ, ਤਾਰਾਂ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।ਇਹ ਛਾਪਾ ਪਾਵਰਕੌਮ ਦੇ ਐਕਸੀਅਨ ਇਨਫੋਰਸਮੈਂਟ ਵਿਸ਼ਾਲ ਮੁਰਾਦੀਆ ਵੱਲੋਂ ਮਾਰਿਆ ਗਿਆ ।ਇੱਥੇ ਸਰਕਾਰੀ ਮੀਟਰਾਂ  ਦਾ ਵੱਡਾ ਘਪਲਾ ਆਇਆ ਸਾਹਮਣੇ ਐਕਸੀਅਨ ਮੁਰਾਦੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਮੁਕਤਸਰ ‘ਚ ਸੰਤ ਇਲੈਕਟ੍ਰੋਨਿਕਸ ‘ਚ ਕਥਿਤ ਬਿਜਲੀ ਦੇ ਸਰਕਾਰੀ ਮੀਟਰਾਂ ਦੀ ਰੀਡਿੰਗ ਘਟਾਉਣ ਦਾ ਕੰਮ ਕੀਤਾ ਜਾਂਦਾ ਹੈ।ਜਿਸ ਕਰਕੇ ਦੁਕਾਨ ਦੀ ਤਲਾਸ਼ੀ ਲੈਣੀ ਚਾਹੀ ਤਾਂ ਦੁਕਾਨਦਾਰ ਗੁਰਮੀਤ ਸਿੰਘ ਮੰਗਲੂ ਨੇ ਅਧਿਕਾਰੀਆਂ ਨੂੰ ਦੁਕਾਨ ਦੀਆਂ ਚਾਬੀਆਂ ਦੇਣ ਤੋਂ ਮਨ੍ਹਾ ਕਰ ਦਿੱਤਾ ।ਅਧਿਕਾਰੀਆਂ  ਨੇ ਇਸਤੋਂ ਪਹਿਲਾਂ ਦੁਕਾਨਦਾਰ ਦੇ ਘਰ ਦੀ ਛਾਪੇਮਾਰੀ ਕੀਤੀ ਸੀ। ਇੱਥੇ ਸਰਕਾਰੀ ਮੀਟਰਾਂ  ਦਾ ਵੱਡਾ ਘਪਲਾ ਆਇਆ ਸਾਹਮਣੇ ਅਧਕਾਰੀਆਂ ਨੇ ਪੁਲੀਸ ਦੀ ਮਦਦ ਨਾਲ ਦੁਕਾਨ ਦੇ ਤਾਲੇ ਤੋੜ  ਕੇ ਸਾਰਾ ਸਾਮਾਨ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਐਕਸੀਅਨ ਮੁਰਾਦੀਆ ਨੇ ਦੱਸਿਆ ਕਿ ਸਰਕਾਰੀ ਤਾਰ ਦੇ 116 ਬੰਡਲ ਜਿਨ੍ਹਾਂ ਦੀ ਕੀਮਤ ਢਾਈ ਲੱਖ ਰੁਪਏ ਬਣਦੀ ਹੈ ਤੇ 7 ਸਰਕਾਰੀ ਮੀਟਰਾਂ ਦੇ ਨਾਲ ਮੀਟਰ ਟੈਂਪਰ ਕਰਨ ਵਾਲਾ ਇਕ ਯੰਤਰ ਵੀ ਮਿਲਿਆ ਹੈ। ਇੱਥੇ ਸਰਕਾਰੀ ਮੀਟਰਾਂ  ਦਾ ਵੱਡਾ ਘਪਲਾ ਆਇਆ ਸਾਹਮਣੇ ਉਨ੍ਹਾਂ ਦੱਸਿਆ ਕਿ ਅਜੇ ਇਸ ਮਾਮਲੇ ਦੀ ਪੜਤਾਲ ਜਾਰੀ ਹੈ। ਸਰਕਾਰੀ ਤਾਰ ਕਿੱਥੋਂ  ਆਉਂਦੀ ਸੀ ਤੇ ਕਿਥੇ ਜਾਂਦੀ ਸੀ। ਇਸ ਬਾਰੇ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤਾ ਗਿਆ  ਸਾਮਾਨ ਪੁਲੀਸ ਦੀ ਹਿਫਾਜ਼ਤ ‘ਚ ਰੱਖਿਆ ਜਾਵੇਗਾ।

–PTC News