ਇੱਕ ਲੱਤ ਤੇ ਡਾਂਸ ਕਰਨ ਵਾਲੀ ਲੜਕੀ ਨੇ ਲੁੱਟਿਆ ਸਭ ਦਾ ਦਿਲ

ਇੱਕ ਲੱਤ ਤੇ ਡਾਂਸ ਕਰਨ ਵਾਲੀ ਲੜਕੀ ਨੇ ਲੁੱਟਿਆ ਸਭ ਦਾ ਦਿਲ

ਇੱਕ ਲੱਤ ਤੇ ਡਾਂਸ ਕਰਨ ਵਾਲੀ ਲੜਕੀ ਨੇ ਲੁੱਟਿਆ ਸਭ ਦਾ ਦਿਲ:ਜੋਧਪੁਰ ਦੇ ਵਿੱਚ ਸਰਵ ਸਿੱਖਿਆ ਅਭਿਆਨ ਦੇ ਤਹਿਤ ਹੋਏ ਪ੍ਰੋਗਰਾਮ ਵਿੱਚ ਇੱਕ 13 ਸਾਲ ਦੀ ਵਿਦਿਆਰਥਣ ਨੇ ਸਟੇਜ ਉੱਤੇ ਡਾਂਸ ਕੀਤਾ।ਡਾਂਸ ਤੋਂ ਬਾਅਦ ਮੌਜੂਦ ਲੋਕਾਂ ਨੇ ਖੜੇ ਹੋ ਕੇ ਤਾੜੀਆਂ ਵਜਾਉਣੀਆਂ ਸੁਰੂ ਕਰ ਦਿਤੀਆਂ।ਇੱਕ ਲੱਤ ਤੇ ਡਾਂਸ ਕਰਨ ਵਾਲੀ ਲੜਕੀ ਨੇ ਲੁੱਟਿਆ ਸਭ ਦਾ ਦਿਲਦਰਅਸਲ ਜੋਧਪੁਰ ਦੀ ਰਹਿਣ ਵਾਲੀ ਸੁਨੀਤਾ ਦੀ ਇੱਕ ਲੱਤ ਕੱਟੀ ਹੋਈ ਹੈ ਪਰ ਫਿਰ ਵੀ ਇਸ ਦੇ ਬਾਵਜੂਦ ਸੁਨੀਤਾ ਨੇ ਇੱਕ ਪੈਰ ਉੱਤੇ ਤਕਰੀਬਨ 5 ਮਿੰਟ ਤੱਕ ਬਾਖੂਬੀ ਡਾਂਸ ਕੀਤਾ ਜੋ ਕਿ ਉੱਥੇ ਮੌਜੂਦ ਹੋਰ ਵਿਦਿਆਰਥੀ ਅਤੇ ਮਹਿਮਾਨ ਬਿਨਾਂ ਪਲਕ ਝਪਕਾਏ ਬਸ ਵੇਖਦੇ ਹੀ ਰਹਿ ਗਏ।ਪਰ ਡਾਂਸ ਖਤਮ ਹੁੰਦੇ ਹੀ ਉਸਦੇ ਸਨਮਾਨ ਵਿੱਚ ਸਭ ਖੜੇ ਹੋ ਗਏ ਅਤੇ ਤਾੜੀਆਂ ਨਾਲ ਉਸਦਾ ਉਤਸਾਹ ਵਧਾਇਆ।ਦੱਸਿਆ ਜਾਂਦਾ ਹੈ ਕਿ ਜਦ ਸੁਨੀਤਾ ਛੋਟੀ ਸੀ ਤਾਂ ਜਮੀਨ ਉੱਤੇ ਗਿਰੇ ਏਸਿਡ ਦੇ ਉੱਤੇ ਬੈਠ ਗਈ ਸੀ ਜਿਸਤੋਂ ਬਾਅਦ ਉਸਦੇ ਪੈਰ ‘ਚ ਇਨਫੈਕਸਨ ਹੋ ਗਈ ਅਤੇ ਉਸ ਦਾ ਇੱਕ ਪੈਰ ਕੱਟਣਾ ਪੈ ਗਿਆ ਸੀ।ਇੱਕ ਲੱਤ ਤੇ ਡਾਂਸ ਕਰਨ ਵਾਲੀ ਲੜਕੀ ਨੇ ਲੁੱਟਿਆ ਸਭ ਦਾ ਦਿਲਸਕੂਲ ਦੀ ਹੈਡ ਅਧਿਆਪਕਾਂ ਦੱਸਦੀਆਂ ਹਨ ਕਿ ਇਸਦੇ ਬਾਅਦ ਵੀ ਸੁਨੀਤਾ ਨੇ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਿਆ।ਸੁਨੀਤਾ ਨੇ ਆਪਣੇ ਜਜਬੇ ਤੇ ਚਲਦੇ ਉਸਨੇ ਆਪਣੇ ਆਪ ਨੂੰ ਇੰਨਾ ਲਾਇਕ ਬਣਾਇਆ ਕਿ ਉਹ ਹਰ ਦਿਨ ਦਾ ਹਰ ਕੰਮ ਆਪਣੇ ਆਪ ਕਰਦੀ ਹੈ।ਡਾਂਸ ਕਰਣ ਦੇ ਇਲਾਵਾ ਜਿਆਦਾਤਰ ਵਕਤ ਉਹ ਬਿਨਾਂ ਵਿਸਾਖੀ ਦੇ ਹੀ ਚੱਲਦੀ ਹੈ।
-PTCNews